ਅੰਮ੍ਰਿਤਸਰ ਦਿਹਾਤੀ ਥਾਣਾ ਕੰਬੋਜ ਦੀ ਪੁਲਿਸ ਵੱਲੋਂ ਅੰਨ੍ਹੇ ਕਤਲ ਦੀ ਗੁੱਥੀ ਨੂੰ ਸੁਲਝਾਇਆ ਗਿਆ ਅਤੇ ਦੋ ਦੋਸੀਆਂ ਵਰਿੰਦਰ ਸਿੰਘ ਉਰਫ ਰਾਜੂ ਅਤੇ ਪਿੰ੍ਰਸ ਪੁੱਤਰ ਸਤਨਾਮ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ।ਇਸ ਸਬੰਧ ਵਿੱਚ ਮੁਕੱਦਮਾ ਨੰਬਰ 209/2021 ਥਾਣਾ ਕੰਬੋਜ ਵਿਖੇ ਦਰਜ ਕੀਤਾ ਗਿਆ ਹੈ ਅਤੇ ਅਗਲੇਰੀ ਤਫਤੀਸ਼ ਜਾਰੀ ਹੈ।
ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਗੈਂਗਸਟਰਾਂ ਵਿਰੁੱਧ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਕਾਰਵਾਈ ਕਰਦਿਆਂ ਅਪਰਾਧਿਕ ਸਬੰਧ ਰੱਖਣ ਵਾਲੇ 16 ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਕੇ 7 ਰਾਈਫਲਾਂ, 7 ਪਿਸਤੌਲਾਂ, 14 ਮੈਗਜ਼ੀਨ ਅਤੇ 121 ਰੌਂਦ ਬਰਾਮਦ ਕੀਤੇ ਗਏ।