Top

ਅਕਸਰ ਪੁੱਛੇ ਜਾਂਦੇ ਪ੍ਰਸ਼ਨ

ਸ਼ਿਕਾਇਤਾਂ

ਸ਼ਿਕਾਇਤ ਕਰਤਾ ਆਪਣੀ ਦਰਖਾਸਤ ਕਿੱਥੇ ਦਰਜ ਕਰਵਾ ਸਕਦੇ ਹਨ ?

ਸ਼ਿਕਾਇਤ ਕਰਤਾ ਆਪਣੀ ਦਰਖਾਸਤ ਆਪਣੇ ਸੰਬੰਧਿਤ ਥਾਣਾ/ਪੁਲਿਸ ਦਫਤਰ ਵਿੱਚ ਜਾ ਕੇ ਦਰਜ ਕਰਵਾ ਸਕਦੇ ਹਨ|

ਦਰਖਾਸਤ ਦਰਜ ਕਰਵਾਉਣ ਦੀ ਸਮਾਂ ਸੀਮਾ ਕਿਨੀ ਹੈ

ਤੁਰੰਤ

ਦਰਖਾਸਤ ਆਨਲਾਈਨ ਦਰਜ ਕਰਵਾਉਣ ਦਾ ਪ੍ਰੋਸੇਸ ਕੀ ਹੈ ?

ਦਰਖਾਸਤ ਆਨਲਾਈਨ ਦਰਜ ਕਰਨ ਲਈ ਸਬ ਤੋ ਪਹਿਲਾ ਸ਼ਿਕਾਇਤ ਕਰਤਾ ਨੂੰ ਪੋਰਟਲ ਉਪਰ ਦਿਤੀ ਗਈ ਆਪਸ਼ਨ SIGN UP ਰਾਹੀ ਆਪਣੇ ਆਪ ਨੂੰ ਰਜਿਸਟਰ ਕਰਨਾ ਹੋਵੇਗਾ | ਰਜਿਸਟਰ ਹੋਣ ਉਪਰੰਤ ਸ਼ਿਕਾਇਤ ਕਰਤਾ ਆਪਣੇ ਅਕਾਊਂਟ ਨੂੰ ਲਾਗਿਨ ਕਰਕੇ ਸ਼ਿਕਾਇਤ ਦਰਜ ਕਰਵਾ ਸਕਦੇ ਹਨ |

ਦਰਖਾਸਤ ਆਨਲਾਈਨ ਦਰਜ ਕਰਵਾਉਣ ਲਈ ਕਿਹੜੇ ਕਿਹੜੇ ਦਸਤਾਵੇਜ਼ਾਂ ਦੀ ਲੋੜ ਹੁੰਦੀ ਹੈ ?

ਸ਼ਿਕਾਇਤ ਕਰਤਾ ਦੇ ਆਈ ਡੀ ਪਰੂਫ ਦੀ ਕਾਪੀ ਤੋ ਇਲਾਵਾ ਉਸ ਵਲੋ ਦਿਤੀ ਗਈ ਦਰਖਾਸਤ ਦੀ ਕਾਪੀ ਅਪਲੋਡ ਕਰਨੀ ਜਰੂਰੀ ਹੈ|

ਦਰਖਾਸਤ ਆਨਲਾਈਨ ਦਰਜ ਕਿੱਥੇ ਹੋਵੇਗੀ ?

ਦਰਖਾਸਤ ਆਨਲਾਈਨ https://pgd.punjabpolice.gov.in ਪੋਰਟਲ ਤੇ ਹੋਵੇਗੀ |

ਦਰਖਾਸਤ ਦਰਜ ਕਰਵਾਉਣ ਦੀ ਕਿਨੀ ਫੀਸ ਹੈ ?

ਇਹ ਸੇਵਾ ਨਿਸ਼ੁਲਕ ਹੈ |

ਦਰਖਾਸਤ ਤੇ ਕਾਰਵਾਈ ਨਾ ਹੋਣ ਦੀ ਹਾਲਤ ਵਿਚ ਕੀ ਕਰੀਏ ?

ਸ਼ਿਕਾਇਤ ਕਰਤਾ ਵਲੋ ਦਿਤੀ ਗਈ ਦਰਖਾਸਤ ਉਪਰ ਅਗਰ ਕੋਈ ਕਾਰਵਾਈ ਨਹੀ ਹੁੰਦੀ ਤਾ ਸੰਬਧਤ ਅਧਿਕਾਰੀ ਨੂੰ ਇਸ ਬਾਰੇ ਜਾਣੂ ਕੀਤਾ ਜਾ ਸਕਦਾ ਹੈ ਜਿਹਨਾ ਦੇ ਨੰਬਰ ਸ਼ਿਕਾਇਤ ਵਿਚ ਦਿਤੇ ਹੋਏ ਹਨ |

ਕੀ ਸ਼ਿਕਾਇਤ ਕਰਤਾ ਆਪਣੀ ਦਰਖਾਸਤ ਆਨਲਾਈਨ ਦਰਜ ਕਰਵਾ ਸਕਦੇ ਹਨ ?

ਜੀ ਹਾਂ, ਸ਼ਿਕਾਇਤ ਕਰਤਾ ਆਪਣੀ ਦਰਖਾਸਤ ਆਨਲਾਈਨ ਦਰਜ ਕਰਵਾ ਸਕਦੇ ਹਨ |

ਦਰਖਾਸਤ ਦਰਜ ਹੋਣ ਤੋ ਬਾਅਦ ਸਟੇਟਸ ਦੀ ਸਥਿਤੀ ਕਿਵੇ ਜਾਣ ਸਕਦੇ ਹਾ?

ਦਰਖਾਸਤ ਦਰਜ ਹੋਣ ਤੋ ਬਾਅਦ ਸ਼ਿਕਾਇਤ ਕਰਤਾ ਦੇ ਮੋਬਾਇਲ ਤੇ ਦਰਖਾਸਤ ਦਾ ਯੂ.ਆਈ.ਡੀ.ਨੰਬਰ SMS ਰਾਹੀ ਜਾਵੇਗਾ | ਦਰਖਾਸਤ ਦਾ ਸਟੇਟਸ ਪਤਾ ਕਰਨ ਲਈ ਪੋਰਟਲ www.ppsaanjh.in ਉਪਰ ਦਿਤੀ ਗਈ ਆਪਸ਼ਨ “KNOW YOUR COMPLAINT STATUS” ਵਿਚ ਜਾ ਕੇ ਰਜਿਸਟਰ ਮੋਬਾਇਲ ਨੰਬਰ ਅਤੇ ਦਰਖਾਸਤ ਦਾ ਯੂ.ਆਈ.ਡੀ.ਨੰਬਰ ਨੰਬਰ ਪਾ ਕੇ ਪਤਾ ਕੀਤਾ ਜਾ ਸਕਦਾ ਹੈ|

ਦਰਖਾਸਤ ਆਨਲਾਈਨ ਦਰਜ ਕਰਵਾਉਣ ਲਈ ਆਪਣੇ ਆਪ ਨੂੰ ਪੋਰਟਲ ਤੇ ਰਜਿਸਟਰ ਕਰਨ ਲਈ ਕਿਹੜੀ ਜਾਣਕਾਰੀ ਲੋੜ੍ਹੀਦੀ ਹੈ ?

ਆਪਣੇ ਆਪ ਨੂੰ ਪੋਰਟਲ ਤੇ ਰਜਿਸਟਰ ਕਰਨ ਲਈ ਨਾਮ ਅਤੇ ਮੋਬਾਈਲ ਹੀ ਲੋੜ੍ਹੀਦਾ ਹੈ।
(ਐਨ.ਆਰ.ਆਈ. ਕੇਸ ਵਿੱਚ ਈ-ਮੇਲ ਆਈਡੀ ਲੋੜ੍ਹੀਦੀ ਹੈ।)

ਆਖਰੀ ਵਾਰ ਅੱਪਡੇਟ ਕੀਤਾ 13-05-2023 12:03 PM

Please select all that apply:

A link, button or video is not working
It has a spelling mistake
Information is missing
Information is outdated or wrong
I can't find what I'm looking for
Other issue not in this list